NEEDS FOR YOU SAFETY

  • ਜਿਵੇਂ ਜਿਵੇਂ ਦੇਸ਼ ਵਿਚ ਕੋਵਿਡ - 19 ਦੇ ਮਾਮਲੇ ਵਧਦੇ ਜਾ ਰਹੇ ਹਨ , ਓਵੇਂ ਹੀ ਇਸ ਨਾਲ ਸੰਬੰਧਿਤ ਮਿਥਾਂ ਅਤੇ ਅਫਵਾਹਾਂ ਵੀ ਫੈਲ ਰਹੀਆਂ ਹਨ । ਆਲ, ੲਿੰਡੀਅਾ ਇਸਟੀਚਿਊਟ ਆਫ ਮੈਡੀਕਲ . ਸਾਇੰਸਿਜ਼ ਦੇ ਡਾਕਟਰਾਂ ਨੇ ਇਨ੍ਹਾਂ ਦਾ ਖੰਡਨ ਕੀਤਾ ਹੈ ਅਤੇ ਮੁਢਲੀਆਂ ਸਾਵਧਾਨੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ , ਜਿਵੇਂ ਕਿ | ਥੋੜੇ ਥੋੜੇ ਸਮੇਂ ਬਾਅਦ ਹੱਥਾਂ ਨੂੰ ਸਾਫ ਕੀਤਾ ਜਾਵੇ । ਮਿਥ : ਆਪਣੇ ਬਚਾਅ ਲਈ ਮਾਸਕ ( ਸਰਜੀਕਲh ਅਤੇ ਐਨ 95 ) ਦੀ ਵਰਤੋਂ ਜ਼ਰੂਰੀ ਹੈ । ਤੱਥ : ਬਾਜ਼ਾਰ ਅਤੇ ਕੰਮ ' ਤੇ ਜਾਣ ਸਮੇਂ ਸਿਹਤਮੰਦ ਲੋਕਾਂ ਲਈ ਸਰਜੀਕਲ ਮਾਸਕ ਦੀ ਵਰਤੋਂ ਦੀ ਸਲਾਹ ਤਾਂ ਵਿਸ਼ਵ ਸਿਹਤ ਸੰਸਥਾ ਨੇ ਵੀ ਨਹੀਂ ਦਿੱਤੀ ।ੲਿਸ ਦੀ ਸਿਫਾਰਿਸ਼ ੳੁਨਾਂ ਲੋਕਾ ਲਈ ਹੈ ਜਿਨ੍ਹਾਂ ਨੂੰ ਖੰਘ ਅਾਉਂਦੀ ਹੈ । ੲਿਹ ਮਾਸਕ ਥੁੱਕ ਨੂੰ ਰੋਕਦਾ ਹੈ , ਜਿਸ ਨਾਲ ਲਾਗ ਲੱਗਣ ਦਾ ਡਰ ਹੁੰਦਾ ਹੈ । ਇਸ ਤੋਂ ਇਲਾਵਾ ਇਹ ਵਾਰ ਵਾਰ ਲੋਕਾਂ ਨੂੰ ਆਪਣੇ ਮੂੰਹ ਨੂੰ ਹੱਥ ਲਾਉਣ ਤੋਂ ਵੀ ਰੋਕਦਾ ਹੈ । ਅਸੀਂ ਸਿਹਤਮੰਦ ਲੋਕਾ ਨੂੰ ਇਸ ਦੀ ਵਰਤੋਂ ਦੀ ਸਲਾਹ ਨਹੀਂ ਦਿੰਦੇ । ਜਦੋਂ ਮਾਸਕ ਖ਼ਰਾਬ ਹੋ ਜਾਵੇ ਜਾਂ ਸਿੱਲਾ ਹੋ ਜਾਵੇ , ਤਾਂ ਇਸ ਨੂੰ ਬਦਲ ਲੈਣਾ ਚਾਹੀਦਾ ਹੈ । ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਚੰਗੀ ਤਰ੍ਹਾਂ ਕਿਸ ਤਰ੍ਹਾਂ ਧਾਰਨ ਕੀਤਾ ਜਾਵੇ ਅਤੇ ਇਸ ਨੂੰ ਚਿਹਰੇ ' ਤੇ ਬੰਨਣ ਤੋਂ ਪਹਿਲਾਂ ਹੱਥ ਧੋ ਲੈਣੇ ਚਾਹੀਦੇ ਹਨ । ਮਿਥ : ਕੋਵਿਡ - 19 ਹਵਾ ਦੇ ਨਾਲ ਫੈਲਦਾ ਹੈ ।ਤੱਥ : ਸਹੀ ਅਰਥਾਂ ਵਿਚ ਕਿਹਾ ਜਾਵੇ ਤਾਂ ਇਹ ਹਵਾ ਦੇ ਨਾਲ ਨਹੀਂ ਫੈਲਦਾ । ਇਹ ਪੀੜਤ ਵਿਅਕਤੀ ਦੇ ਸੰਪਰਕ ' ਚ ਆਉਣ ਨਾਲ ਫੈਲਦਾ ਹੈ । ਜਿਸ ਵਿਅਕਤੀ ਨੂੰ ਖੰਘ ਦੀ ਸਮੱਸਿਆ ਹੈ , ਉਸ ਤੋਂ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ , ਰੱਖਣੀ ਚਾਹੀਦੀ ਹੈ । ਜੇਕਰ ਤੁਸੀਂ ਕਿਸੇ ਪੀੜਤ ਵਿਅਕਤੀ ਦੇ ਨੇੜਲੇ ਸੰਪਰਕ ' ਚ ਹੋ ਤਾਂ ਤੁਹਾਡੇ ਚਿਹਰੇ ਤੱਕ ਇਸ ਵਾਇਰਸ ਦੇ ਪੁੱਜਣ ਦੀ ਖ਼ਤਰਾ ਵਧ ਜਾਂਦਾ ਹੈ । ਇਹ ਵਾਇਰਸ ਕਝ ਘੰਟੇ ਜਿਉਂਦਾ ਰਹਿੰਦਾ ਹੈ । ਮਿਥ : ਧਾਤਾਂ ' ਤੇ ਵਾਇਰਸ ਸਦਾ ਜਿਉਂਦਾ ਰਹਿੰਦਾ ਹੈ ਤੱਥ : ਜੇਕਰ ਇਹ ਕਿਸੇ ਕਮਰੇ ਜਾਂ ਘਰ ਅੰਦਰ ਹੈ ਅਤੇ ਕਿਸੇ ਧਾਤ' ਤੇ ਹੈ ਤਾਂ ਵਾਇਰਸ 8 ਤੋਂ 10 ਘੰਟੇ ਤੱਕ ਜਿਉਂਦਾ ਰਹਿ ਸਕਦਾ ਹੈ ਪਰ ਆਮ ਤੌਰ ' ਤੇ ਇਹ 3 ਤੋਂ 4 ਘੰਟੇ ਜਿੳੂਂਦਾ ਰਹਿੰਦਾ ਹੈ|ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਵਧਣ ਨਾਲ ਬਾਹਰੀ ਮਾਹੌਲ ਵਿਚ ? ਵਾਇਰਸ ਦੇ ਫੈਲਣ ਦਾ ਖ਼ਤਰਾ ਘਟੇਗਾ । ਪਰ ਕੋਈ ਵੀ ਅਧਿਐਨ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ । ਮਿਥ : ਸ਼ਰਾਬ ਪੀਣੀ ਲਾਹੇਵੰਦ ਹੈ । ਤੱਥ : ਵਿਸ਼ਵ ਸਿਹਤ ਸੰਸਥਾ ਦੇ ਅਨੁਸਾਰ ਇਹ ਦਾਅਵਾ ਠੀਕ ਨਹੀਂ ਹੈ । ਮਿਥ : ਤਿੰਨ ਚਾਰ ਘੰਟੇ ਤੱਕ ਸੂਰਜ ਹੇਠਾਂ ਰੱਖ ਕੇ ਪਾਣੀ ਗਰਮ ਕਰਨ ਅਤੇ ਗਰਾਰੇ ਕਰਨ ਨਾਲ ਵਾਇਰਸ ਤੋਂ ਸੁਰੱਖਿਆ ਮਿਲਦੀ ਹੈ । ਤੱਥ : ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਵੀ ਜਾਣਕਾਰੀ ਉਪਲਬਧ ਨਹੀਂ ਹੈ । ਇਸੇ ਹੀ ਤਰ੍ਹਾਂ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਇਸ ਤੋਂ ਸੁਰੱਖਿਆ ਮਿਲਣ ਦੇ ਦਾਅਵੇ ਦਾ ਵੀ ਕੋਈ ਵਿਗਿਆਨਕ ਆਧਾਰ ਨਹੀਂ ਹੈ । ਮਿਥ : ਘਰੇਲੂ ਓਹੜ । ਪੋਹੜਾਂ ਅਤੇ ਲਸਣ , ਸ਼ਹਿਦ ਨਿੰਬੂ , ਲੌਗ ਆਦਿ ਨਾਲ ਮਦਦ ਮਿਲ ਸਕਦੀ ਹੈਤੱਥ : ਦਰਅਸਲ ਇਨ੍ਹਾਂ ਸਬੰਧੀ ਵੀ ਲੋੜੀਂਦੇ ਸਬੂਤ ਨਹੀਂ ਹਨ ਜੋ ਇਹ ਸਿੱਧ ਕਰਦੇ ਹੋਣ ਕਿ ਕੁਝ ਵਿਸ਼ੇਸ਼ ਸਬਜ਼ੀਆਂ ਅਤੇ ਮਸਾਲੇ ਕੋਰੋਨਾ ਵਾਇਰਸ ਨਾਲ ਲੜਨ ' ਚ ਸਹਾਈ ਹੋਣਗੇ । ਮਿਥ : ਵਾਇਰਸ ਗਰਮੀ 'ਚ ਬਚ ਨਹੀਂ ਸਕਦਾ ਤਾਪਮਾਨ ਦੇ ਵਧਣ ਨਾਲ ਇਹ ਖ਼ਤਮ ਹੋ ਜਾਵੇਗਾ | ਤੱਥ : ਇਸ ਵਾਇਰਸ ਦੀ ਇਨਫੈਕਸ਼ਨ ਗਰਮ ਦੇਸ਼ਾਂ ਤੱਕ ਵੀ ਪੁੱਜ ਗਈ ਹੈ । ਸੋ, ਇਹ ਦਾਅਵਾ ਵੀ ਸਹੀ ਨਹੀਂ ਹੈ । ਹਾਲਾਂਕਿ , ਕੁਝ ਮਾਹਿਰ ਇਹ ਵੀ ਹੈ ਕਹਿੰਦੇ ਹਨ ਕਿ ਗਰਮੀ ਦੇ ਵਧਣ ਨਾਲ ਇਸ ਦੇ ਫੈਲਣ ਵਿਚ ਕੁਝ ਕਮੀ ਜ਼ਰੂਰ ਆਵੇਗੀ , ਵਿਗਿਆਨ ਇਸ ਦਾਅਵੇ ਦੀ ਕੁਝ ਹੱਦ ਤੱਕ ਪੁਸ਼ਟੀ ਕਰਦਾ ਹੈ । ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਕੋਵਿਡ - 19 ਦਾ ਮੁਕਾਬਲਾ ਕਰਨ ਯੋਗ ਸਮੱਗਰੀ ਦੀ ਸਬੰਧਿਤ ਲੋਕਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਾਰੇ ਉਤਪਾਦਕ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ । • ਹੱਥਾਂ ਦੀ ਸਫ਼ਾਈ ਵਾਲੇ ਸੈਨੀਟਾਈਜ਼ਰ ਅਤੇ ਮਾਸਕਾਂ ( 2 ਪੀ . ਐਲ . ਵਾਈ ਅਤੇ 3 - ਪੀ . ਐਲ . ਵਾਈ . ਸਰਜੀਕਲ ਮਾਸਕ , ਐਨ 95 ਮਾਸਕ ) ਦਾ ਉਤਪਾਦਨ , ਗੁਣਵੱਤਾ ਅਤੇ ਵੰਡ , ਮਹੱਤਵਪੂਰਨ ਪਦਾਰਥ ਐਕਟ 1955 ਦੇ ਅਧੀਨ ਆਉਂਦਾ ਹੈ । • ਮਾਸਕਾਂ ਅਤੇ ਸੈਨੀਟਾਈਜ਼ਰ ਦੀ ਚੰਗੀ ਵੰਡ ਅਤੇ ਵਿਕਰੀ ਲਈ ਇਨ੍ਹਾਂ ਦਾ ਉਤਪਾਦਨ ਵਧਾਉਣ ਦੀ ਲੋੜ ਹੈ । • ਕੋਵਿਡ - 19 ਸੈਨੀਟਾਈਜ਼ਰ ਦੀ ਗੁਣਵੱਤਾ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ( ਸੀ . ਡੀ . ਐਨ . ਸੀ . ਓ . ) : ਵਲੋਂ ਨਿਸ਼ਚਿਤ ਪੱਧਰ ਅਤੇ ਮਾਸਕਾਂ ਦੀ ਗੁਣਵੱਤਾ ਬੀ . ਆਈ . ਐਨ . ਪੱਧਰਾਂ ਦੇ ਅਨੁਸਾਰੀ ਹੋਣੀ ਚਾਹੀਦੀ ਹੈ । • ਮਾਸਕ ਅਤੇ ਹੱਥਾਂ ਦੀ ਸਫ਼ਾਈ ਵਾਲੇ ਸੈਨੀਟਾਈਜ਼ਰ ਦਾ ਵੱਧ ਤੋਂ ਵੱਧ ਪ੍ਚੂਨ ਮੁੱਲ ( ਐਮ . ਆਰ . ਪੀ . ) ਮੋਟੇ ਤੌਰ ਤੇ ਕਰੀਬ ਓਨਾ ਹੀ ਹੋਣਾ ਚਾਹੀਦਾ ਹੈ ਜਿੰਨਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਖ਼ਤਰੇ ਤੋਂ ਪਹਿਲਾਂ ਸੀ । · ਕਵਿਡ - 19 , ਕੋਰੋਨਾ ਵਾਇਰਸ ਅਤੇ ਇਨਾਂ ਨਾਵਾਂ ਦੀ ਹੋਰ ਤਰ੍ਹਾਂ ਨਾਲ ਵਰਤੋਂ ਕਰਨ ਵਾਲੇ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ' ਚ ਗ਼ਲਤ ਦਾਅਵੇ ਕਰਨ ਵਾਲਿਆਂ ਨੂੰ ਗੁਮਰਾਕੁੰਨ ਮਸ਼ਹੂਰੀ ਲਈ ਜਵਾਬਦੇਹ ਹੋਣਾ ਪਵੇਗਾ ਅਤੇ ਗਾਹਕ ਸੁਰੱਖਿਆ ਐਕਟ ਅਧੀਨ ਉਨ੍ਹਾਂ ' ਤੇ ਕਾਰਵਾਈ ਹੋ ਸਕਦੀ ਹੈ । • ਗਾਹਕਾਂ ਵਲੋਂ ਘਬਰਾਹਟ ' ਚ ਆ ਕੇ ਕੀਤੀ ਜਾਣ ਵਾਲੀ ਖਰੀਦਦਾਰੀ ਦੀ ਸਮੱਸਿਆ ਨਾਲ ਨਜਿੱਠਣ ਹਿਤ ਹਰੇਕ ਗਾਹਕ ਨੂੰ ਵੇਚਣ ਵਾਲੇ ਸਾਮਾਨ ਦੀ ਗਿਣਤੀ ਪਤੀ ਪ੍ਰਚੂਨ ਵਿਕਰੇਤਾਵਾਂ ਨੂੰ ਸਖ਼ਤੀ ਨਾਲ ਪਾਬੰਦ ਹੋਣਾ ਚਾਹੀਦਾ ਹੈ । ਇਹ ਸਖ਼ਤੀ ਹੋਰ ਪ੍ਰਮੁੱਖ ਖ਼ਾਸ ਪਦਾਰਥਾਂ , ਰੋਜ਼ਾਨਾ ਦੀ ਵਰਤੋਂ • ਵਾਲੀਆਂ ਵਸਤੂਆਂ ਅਤੇ ਸਿਹਤ ਨਾਲ ਸਬੰਧਿਤ ਵਸਤੂਆਂ ' ਤੇ ਵੀ ਲਾਗੂ ਹੁੰਦੀ ਹੈ ਪ੍ਚੂਨ ਦੁਕਾਨਾਂ ਅਤੇ ਪ੍ਰਚੂਨ ਸੰਗਠਨਾਂ ਵਲੋਂ ਜ਼ਰੂਰੀ ਚੀਜ਼ਾਂ ਦੀ ਵਿਕਰੀ ਲਈ ਕੁਝ ਖਾਸ ਘੰਟੇ ਨਜ਼ੁਕ ਲੋਕਾਂ , ਜਿਵੇਂ ਬਜ਼ੁਰਗਾਂ ਲਈ ਮੁਕੱਰਰ ਕਰਨੇ ਚਾਹੀਦੇ ਹਨ ਤਾਂ ਕਿ ਉਹ ਭੀੜ ਦੇ ਸੰਪਰਕ ਵਿਚ ਨਾ ਆਉਣ । • ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਆਪਣੇ ਡਿਲਵਰੀ ਅਮਲੇ , ਰਸੋਈਆਂ , ਪੈਕਿੰਗ ਇਲਾਕੇ ਅਤੇ ਵਾਹਨਾਂ ਦੀ ਸਹੀ ਸਾਫ਼ - ਸਫ਼ਾਈ ਅਤੇ ਸੈਨੀਟੇਸ਼ਨ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਸਮੇਂ ਸਮੇਂ ' ਤੇ ਸਾਫ਼ ਅਤੇ ਰੋਗਾਣੂਮੁਕਤ ਬਣਾਉਣਾ ਚਾਹੀਦਾ ਹੈ । ਇਨ੍ਹਾਂ ਨਾਲ ਸਬੰਧਿਤ ਕਿਸੇ ਮੁਲਾਜ਼ਮ ' ਚ ਆਮ ਜ਼ੁਕਾਮ ਜਾਂ ਫਲੂ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਡਿਊਟੀ ਤੋਂ ਛੁੱਟੀ ਦੇ ਦੇਣੀ ਚਾਹੀਦੀ ਹੈ । • ਘਰਾਂ ਚ ਸਵੈ ਨਜ਼ਰਬੰਦ ( Quarantine ) ਲੋਕਾਂ ਅਤੇ ਬਿਰਧਾਂ ਤੱਕ ਕਰਿਆਨੇ ਅਤੇ ਪੱਕਿਆ ਭੋਜਨ ਪਹੁੰਚਾਉਣ ਦੇ ਵਿਸ਼ੇਸ਼ ਪ੍ਰਬੰਧ ਕਰਨੇ ਚਾਹੀਦੇ ਹਨ । ਰਿਹਾਇਸ਼ੀ ਭਲਾਈ ਐਸੋਸੀਏਸ਼ਨ ਅਤੇ ਆਂਢ ਗੁਆਂਢ ਦੇ ਲੋਕਾਂ ਨੂੰ ਸਵੈ - ਨਜ਼ਰਬੰਦ ਲੋਕਾਂ ਤੱਕ ਲੋੜੀਂਦੇ ਸਾਮਾਨ ਦੀ ਪਹੁੰਚ ਯਕੀਨੀ ਬਣਾਉਣ ਲਈ , ਕਾਰਕੁਨਾਂ ਦੀਆਂ ਟੋਲੀਆਂ ਬਣਾਉਣੀਆਂ ਚਾਹੀਦੀਆਂ ਹਨ । • ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ( ਸੀ . ਡੀ . ਐਨ . ਸੀ . ਓ . ) ਅਤੇ ਲੀਗਲ ਮੈਟਰੋਲੋਜੀ ਦੇ ਨਿਰਦੇਸ਼ਕ ਨੂੰ ਸੂਬਾ ਸਰਕਾਰਾਂ ਦੀ ਸਹਾਇਤਾ ਨਾਲ ਜਮਾਂਖੋਰੀ ਅਤੇ ਵੱਧ ਤੋਂ ਵੱਧ ਪ੍ਰਚੂਨ ਮੁੱਲ ਤੋਂ ਜ਼ਿਆਦਾ ਕੀਮਤ ' ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ । ਬਿਮਾਰੀ ਦੀ ਹਾਲਤ ਵਿਚ ਹੋਰਾਂ ਤੋਂ ਰੱਖੋ ਦੂਰੀ • ਛਿੱਕਦਿਆਂ ਅਤੇ ਖੰਘਦਿਆਂ ਆਪਣਾ ਮੂੰਹ ਢਕੋ ਅਤੇ ਟਿਸ਼ੂ ਦੀ ਵਰਤੋਂ ਕਰੋ ਜਾਂ ਫਿਰ ਛਿੱਕਦਿਆਂ ਜਾਂ ਖੰਘਦਿਆਂ ਆਪਣੀ ਬਾਂਹ ਨੂੰ ਨੱਕ ਅੱਗੇ ਕਰੋ । • ਟਿਸ਼ੂ ਦੀ ਵਰਤੋਂ ਕਰਨ ਤੋਂ ਤੁਰੰਤ ਬਾਅਦ ਉਸ ਨੂੰ ਬੰਦ ਕੁੜੇਦਾਨ ਵਿਚ ਸੁੱਟੋ । • ਛਿੱਕਣ ਅਤੇ ਖੰਘਣ ਤੋਂ ਬਾਅਦ ਅਲਕੋਹਲ ਮਿਸ਼ਰਤ ਸੈਨੀਟਾਈਜ਼ਰ ਜਾਂ ਪਾਣੀ ਅਤੇ ਸਾਬਣ ਨਾਲ ਆਪਣੇ ਹੱਥ ਧੋਵੋ । ਬਿਮਾਰ ਵਿਅਕਤੀ ਦੇ ਸੰਪਰਕ ' ਚ ਜਾਣ ਤੋਂ ਬਾਅਦ ਵੀ ਅਜਿਹਾ ਹੀ ਕਰੋ ।

Enjoyed this article? Stay informed by joining our newsletter!

Comments
Ravinder singh - Mar 30, 2020, 10:33 AM - Add Reply

Thanks for information

You must be logged in to post a comment.

You must be logged in to post a comment.

About Author